ਪੁਲਿਸਲਿੰਕ – ਗੈਰ-ਅਵੱਸ਼ਕ ਰਿਪੋਰਟਿੰਗ ਅਤੇ ਪੁੱਛਗਿੱਛਾਂ

ਤੁਹਾਨੂੰ ਪੁਲਿਸਲਿੰਕ ਨਾਲ ਕਦੋਂ ਸੰਪਰਕ ਕਰਨਾ ਚਾਹੀਦਾ ਹੈ?

ਜਦ ਤੁਹਾਨੂੰ ਗੈਰ-ਜ਼ਰੂਰੀ ਪੁਲਿਸ ਮਾਮਲਿਆਂ ਦੀ ਰਿਪੋਰਟ ਕਰਨ ਦੀ ਲੋੜ ਪੈਂਦੀ ਹੈ, ਤਾਂ ਇਸ ਵੈੱਬਸਾਈਟ ਦੀ ਵਰਤੋਂ  ਕਰੋ ਜਾਂ ਫਿਰ 131 444 'ਤੇ ਕਾਲ ਕਰੋ।  ਪੁਲਿਸਲਿੰਕ 24/7 ਉਪਲਬਧ ਹੈ ਅਤੇ ਕੁਈਨਜ਼ਲੈਂਡ ਵਾਸੀਆਂ ਨੂੰ ਕਈ ਮਾਮਲਿਆਂ ਦੀ ਰਿਪੋਰਟ ਕਰਨ, ਜਾਂ ਪੁਲਿਸ ਿੰਗ ਦੀ ਸਲਾਹ ਲੈਣ ਲਈ ਇੱਕ ਵਾਧੂ ਤਰੀਕਾ ਪ੍ਰਦਾਨ ਕਰਦਾ  ਹੈ।

ਔਨਲਾਈਨ ਰਿਪੋਰਟਿੰਗ ਵਿੱਚ ਸ਼ਾਮਲ ਹੈ, ਪਰ ਸੂਚੀ ਏਥੋਂ ਤੱਕ ਹੀ ਸੀਮਤ ਨਹੀਂ ਹੈ; ਗੁਆਚੀ ਸੰਪੱਤੀ, ਗੈਰ-ਸੱਟ ਟਰੈਫਿਕ ਹਾਦਸਾ, ਅੱਪਡੇਟ ਕੀਤੀਆਂ ਰਿਪੋਰਟਾਂ, ਪਾਰਟੀ ਸੁਰੱਖਿਅਤ ਰਜਿਸਟ੍ਰੇਸ਼ਨ, ਆਦਿ। www.police.qld.gov.au/reporting 'ਤੇ  ਐਕਸੈਸ ਪੁਲਿਸਲਿੰਕ ਦੀ ਔਨਲਾਈਨ ਰਿਪੋਰਟਿੰਗ

ਪਹਿਲਾਂ ਸੋਚੋ: ਜੇ ਅਪਰਾਧ ਹੁਣ ਨਹੀਂ ਹੋ ਰਿਹਾ ਹੈ, ਜਾਨਲੇਵਾ ਨਹੀਂ ਹੈ ਜਾਂ ਸ਼ੱਕੀ ਅਪਰਾਧੀਆਂ ਦੇ ਅਜੇ ਵੀ ਇਸ ਖੇਤਰ ਵਿੱਚ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ – ਤਾਂ ਔਨਲਾਈਨ ਰਿਪੋਰਟ ਕਰੋ ਜਾਂ 131 444 'ਤੇ ਕਾਲ ਕਰੋ।

ਤੁਹਾਨੂੰ ਟ੍ਰਿਪਲ ਜ਼ੀਰੋ (000) ਨੂੰ ਕਦੋਂ ਕਾਲ ਕਰਨੀ ਚਾਹੀਦੀ ਹੈ?

  • ਜੇ ਅਪਰਾਧ ਹੁਣ ਹੋ ਰਿਹਾ ਹੈ
  • ਜਦੋਂ ਤੁਹਾਡਾ ਜੀਵਨ ਜਾਂ ਜਾਇਦਾਦ ਤੁਰੰਤ ਖਤਰੇ ਵਿੱਚ ਹੁੰਦੀ ਹੈ
  • ਜਦੋਂ ਘਟਨਾ ਸਮਾਂ-ਨਾਜ਼ੁਕ ਹੁੰਦੀ ਹੈ, ਉਦਾਹਰਨ ਲਈ ਅੱਗ।

 

ਪੁਲਿਸਲਿੰਕ ਦੇ ਫਾਇਦੇ

graphic

ਜਦ ਤੁਸੀਂ ਪੁਲਿਸਲਿੰਕ ਨਾਲ  ਔਨਲਾਈਨ ਜਾਂ ਫ਼ੋਨ ਰਾਹੀਂ ਸੰਪਰਕ ਕਰਦੇ ਹੋ, ਤਾਂ ਤੁਸੀਂ ਪੁਲਿਸ ਸਟੇਸ਼ਨਾਂ, ਅਤੇ 000 ਸੰਪਰਕ ਕੇਂਦਰਾਂ ਨੂੰ ਕੀਤੀਆਂ ਕਾਲਾਂ ਦੀ ਸੰਖਿਆ ਨੂੰ ਘੱਟ ਕਰਨ ਵਿੱਚ ਮਦਦ ਕਰ ਰਹੇ ਹੁੰਦੇ ਹੋ।

ਪੁਲਿਸਲਿੰਕ ਸਾਡੇ ਸਰੋਤਾਂ ਨੂੰ ਹੋਰ ਤਰਜੀਹਾਂ ਅਤੇ ਕਿਰਿਆਸ਼ੀਲ ਕਾਰਜਾਂ ਵਿੱਚ ਮੁੜ-ਨਿਵੇਸ਼ ਕਰਨ ਦੀ ਆਗਿਆ ਦਿੰਦਾ  ਹੈ ਜੋ ਕੁਈਨਜ਼ਲੈਂਡ ਵਾਸੀਆਂ ਦੇ ਫਾਇਦੇ ਲਈ ਹੋਵੇਗਾ।

ਹਰ ਕਿਸੇ ਵਾਸਤੇ ਇੱਕ ਵਧੇਰੇ ਸੁਯੋਗ ਤਰੀਕਾ

ਪੁਲਿਸਲਿੰਕ ਕੁਈਨਜ਼ਲੈਂਡ ਪੁਲਿਸ ਸੇਵਾ ਲਈ ਮੁੱਢਲਾ ਸੰਪਰਕ ਬਿੰਦੂ ਹੈ।  ਪੁਲਿਸਲਿੰਕ ਨੂੰ 2010 ਵਿੱਚ ਰਾਜ ਭਰ ਵਿੱਚ ਇੱਕ ਕੇਂਦਰੀ ਸੰਪਰਕ ਬਿੰਦੂ ਵਜੋਂ ਪੇਸ਼ ਕੀਤਾ ਗਿਆ ਸੀ, ਤਾਂ ਜੋ ਇੱਕ ਪੇਸ਼ੇਵਰ ਅਤੇ ਸਮੇਂ ਸਿਰ ਜਵਾਬ ਦੇਣ ਦੀ ਸਾਡੀ ਯੋਗਤਾ ਵਿੱਚ ਵਾਧਾ ਕੀਤਾ ਜਾ ਸਕੇ।

ਸੰਪਰਕ ਕੇਂਦਰ ਵਿੱਚ ਦਿਨ ਦੇ 24 ਘੰਟੇ, ਹਫਤੇ ਦੇ 7 ਦਿਨ, ਸਾਲ ਦੇ 365 ਦਿਨ ਅਮਲਾ ਹੁੰਦਾ ਹੈ। 131 444 'ਤੇ ਫ਼ੋਨ ਕਰਨ ਦੁਆਰਾ, ਤੁਸੀਂ ਇੱਕ ਪੁਲਿਸਲਿੰਕ ਕਲਾਇੰਟ ਸਰਵਿਸ ਅਫਸਰ ਨਾਲ ਗੱਲ ਕਰੋਂਗੇ ਜੋ ਇੱਕ ਗੈਰ-ਜ਼ਰੂਰੀ ਜਾਇਦਾਦ ਦੀ ਘਟਨਾ ਰਿਪੋਰਟ ਬਣਾਉਣ ਵਿੱਚ ਸਹਾਇਤਾ ਕਰ ਸਕਦਾ ਹੈ, ਹੋਰਨਾਂ ਪ੍ਰਕਾਰਜਾਂ ਦੇ ਨਾਲ-ਨਾਲ, ਆਮ ਪੁਲਿਸ ਪੁੱਛਗਿੱਛਾਂ ਦੇ ਜਵਾਬ ਪ੍ਰਦਾਨ ਕਰਾ ਸਕਦਾ ਹੈ।

ਪੁਲਿਸਲਿੰਕ ਕਿਵੇਂ  ਬਦਲ ਰਿਹਾ ਹੈ?

ਸ਼ੁਰੂ ਤੋਂ ਹੀ ਪੁਲਿਸਲਿੰਕ ਵਿੱਚ ਵਾਧਾ ਜਾਰੀ ਹੈ।  ਔਨਲਾਈਨ ਰਿਪੋਰਟਿੰਗ, ਅੱਪਡੇਟਾਂ, ਪੰਜੀਕਰਨ, ਅਤੇ ਸ਼ਿਕਾਇਤ/ਪੁੱਛਗਿੱਛ ਦੀ ਸਥਾਪਨਾ ਨੂੰ ਯੋਗ ਬਣਾਉਣ ਲਈ ਸੁਧਾਰ ਕੀਤੇ ਗਏ ਹਨ। ਇਸ ਨੇ ਕੁਈਨਜ਼ਲੈਂਡ ਵਾਸੀਆਂ ਨੂੰ ਆਪਣੇ ਪਸੰਦੀਦਾ ਚੈਨਲ ਦੁਆਰਾ ਪੁਲਿਸਲਿੰਕ ਨਾਲ ਸੰਪਰਕ ਕਰਨ ਦੀ ਆਗਿਆ ਦਿੱਤੀ ਹੈ  , ਜਿਸ ਨਾਲ ਸਾਰੇ ਸੇਵਾ ਪ੍ਰਦਾਤਾਵਾਂ ਵਿੱਚ ਔਨਲਾਈਨ ਪਹੁੰਚ ਵਿੱਚ ਵਾਧਾ ਹੋਇਆ ਹੈ।

ਇੱਕ ਪੁਲਿਸਲਿੰਕ ਕਲਾਇੰਟ ਸਰਵਿਸ ਅਫਸਰ  ਇਹਨਾਂ ਆਈਟਮਾਂ ਨੂੰ ਪ੍ਰਾਪਤ ਕਰਦੇ ਸਮੇਂ ਕਾਰਵਾਈ ਕਰੇਗਾ। ਔਨਲਾਈਨ ਰਿਪੋਰਟਿੰਗ ਉਸ ਸਮੇਂ ਵਰਤੋਂ ਵਾਸਤੇ ਉਪਲਬਧ ਹੁੰਦੀ ਹੈ ਜਦ ਕਿਸੇ ਰਿਪੋਰਟ ਨੰਬਰ ਦੀ ਤੁਰੰਤ ਲੋੜ ਨਹੀਂ ਹੁੰਦੀ ਅਤੇ ਤੁਰੰਤ ਪੁਲਿਸ ਕਾਰਵਾਈ ਦੀ ਕੋਈ ਲੋੜ ਨਹੀਂ ਹੁੰਦੀ।

ਜਦ ਤੁਸੀਂ 131 444 'ਤੇ ਕਾਲ ਕਰਦੇ ਹੋ ਤਾਂ ਕੀ ਵਾਪਰਦਾ ਹੈ?

ਜਦੋਂ ਤੁਸੀਂ Policelink ਨਾਲ ਸੰਪਰਕ ਕਰਦੇ ਹੋ, ਤਾਂ ਇੱਕ ਕਲਾਇੰਟ ਸਰਵਿਸ ਅਫਸਰ ਤੁਹਾਡੀ ਕਾਲ ਦਾ ਜਵਾਬ ਦੇਵੇਗਾ ਅਤੇ, ਜਿੱਥੇ ਲੋੜ ਪਈ, ਓਥੇ ਉਹ ਪੁਲਿਸਲਿੰਕ ਵਿਖੇ ਕੰਮ ਕਰਨ ਵਾਲੇ ਕਿਸੇ ਪੁਲਿਸ ਅਫਸਰ ਕੋਲੋਂ ਸਪੱਸ਼ਟੀਕਰਨ/ਸਲਾਹ ਦੀ ਮੰਗ ਕਰੇਗਾ।

ਕਲਾਇੰਟ ਸਰਵਿਸ ਅਫਸਰ ਤੁਹਾਡੀਆਂ ਗੈਰ-ਜਰੂਰੀ ਰਿਪੋਰਟਾਂ ਨੂੰ ਹਾਸਲ ਕਰੇਗਾ/ਗੀ ਅਤੇ ਆਮ ਪੁਲਿਸ ਪੁੱਛਗਿੱਛਾਂ ਵਿੱਚ ਸਹਾਇਤਾ ਕਰੇਗਾ।

ਜਿੱਥੇ ਉਚਿਤ ਹੋਵੇ, ਉਹ ਬੀਮੇ ਦੇ ਮਕਸਦਾਂ ਵਾਸਤੇ ਜਾਂ ਬਾਅਦ ਵਿੱਚ ਹੋਣ ਵਾਲੀਆਂ ਪੁੱਛਗਿੱਛਾਂ ਵਾਸਤੇ ਤੁਹਾਨੂੰ ਇੱਕ ਰਿਪੋਰਟ ਨੰਬਰ ਦੇ ਸਕਦੇ ਹਨ।

ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ, ਤਾਂ ਜਦ ਤੁਸੀਂ Policelink ਨੂੰ ਕਾਲ ਕਰਦੇ  ਹੋ ਤਾਂ ਤੁਹਾਨੂੰ ਇੱਕ ਦੁਭਾਸ਼ੀਆ ਪ੍ਰਦਾਨ ਕੀਤਾ ਜਾਵੇਗਾ ਜੋ ਬਿਨਾਂ ਕਿਸੇ ਖ਼ਰਚੇ ਦੇ ਤੁਹਾਡੀ ਰਿਪੋਰਟ ਵਿੱਚ ਤੁਹਾਡੀ ਮਦਦ ਕਰੇਗਾ।